Punjabi

Want create site? With Free visual composer you can do it easy.

ਪੰਜਾਬੀ ਦੇ

ਅਰਨੈਸਟੀਨਜ਼ ਵਿਮੈਨਜ਼ ਸ਼ੈਲਟਰ (ਅਰਨੈਸਟੀਨ ਦਾ ਔਰਤਾਂ ਲਈ ਸਹਾਰਾ) 

ਅਰਨੈਸਟੀਨਜ਼ ਵਿਮੈਨਜ਼ ਸ਼ੈਲਟਰ ਅਜਿਹੇ ਬੱਚਿਆਂ, ਨੌਜਵਾਨਾਂ ਅਤੇ ਔਰਤਾਂ ਨੂੰ ਪਹੁੰਚਯੋਗ ਅਤੇ ਢੁਕਵੀਆਂ ਸੇਵਾਵਾਂ ਮੁਹੱਈਆ ਕਰਾਉਣ ਦੇ ਉਪਰਾਲੇ ਕਰਦਾ ਹੈ, ਜਿਨ੍ਹਾਂ ਨੂੰ ਹਿੰਸਾ ਦਾ ਸਹਮਣਾ ਕਰਨਾ/ਸ਼ਿਕਾਰ ਹੋਣਾ ਪਿਆ ਹੋਵੇ। ਅਰਨੈਸਟੀਨਜ਼ ਵਿਖੇ ਅਸੀਂ ਨਸਲਪ੍ਰਸਤੀ ਵਿਰੋਧੀ ਅਤੇ ਜ਼ੋਰ-ਜਬਰੀ ਵਿਰੋਧੀ ਢਾਂਚੇ ਵਿਚ ਕੰਮ ਕਰਦੇ ਹਾਂ, ਅਤੇ ਅਸੀਂ ਹਰੇਕ ਵਿਅਕਤੀ ਦੀ ਨਿਜੀ ਹੋਂਦ ਦੀ ਕਦਰ ਕਰੇ ਹਾਂ।

ਜੇ ਤੁਹਾਨੂੰ ਜਾਂ ਤੁਹਾਡੇ ਬੱਚੇ/ਬੱਚਿਆਂ ਨੂੰ ਕਿਸੇ ਕਿਸਮ ਦੇ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ- ਇਹ ਤੁਹਾਡਾ ਕਸੂਰ ਨਹੀਂ ਹੈ ਅਤੇ ਨਾ ਹੀ ਤੁਸੀਂ ਇਕੱਲੇ ਹੋ।

ਤੁਸੀਂ ਅਤੇ ਤੁਹਾਡਾ ਬੱਚਾ ਹਿੰਸਾ, ਡਰ, ਅਪਮਾਨ, ਝਿੜਕ-ਝੰਬ, ਕੁੱਟ-ਮਾਰ ਅਤੇ ਕਾਮੁਕ ਸ਼ੋਸ਼ਣ ਮੁਕਤ ਜ਼ਿੰਦਗੀ ਜਿਉਣ ਦੇ ਹੱਕਦਾਰ ਹੋ। ਤੁਸੀਂ ਆਪਣੇ ਹੱਕਾਂ ਬਾਰੇ ਜਾਨਣ, ਆਪਣੀ ਖ਼ੁਦ ਦੀ ਚੋਣ ਕਰਨ ਅਤੇ ਆਪਣੀਆਂ ਗ਼ਲਤੀਆਂ ਲਈ ਸਜ਼ਾ ਨਾ ਭੁਗਤਣ ਦੇ ਹੱਕਦਾਰ ਹੋ। ਅਰਨੈਸਟੀਨਜ਼ ਵਿਖੇ ਅਸੀਂ ਇਹ ਗੱਲ ਸਮਝਦੇ ਹਾਂ ਕਿ ਸ਼ੋਸ਼ਣ ਵਾਲੀ ਹਾਲਤ ਨੂੰ ਛੱਡਣਾ ਤੁਹਾਡੇ ਆਪਣੇ ਵੱਲੋਂ ਕੀਤੇ ਜਾਣ ਵਾਲੇ ਫ਼ੈਸਿਲਆਂ ਵਿਚੋਂ ਇਕ ਸਭ ਤੋਂ ਵੱਧ ਮੁਸ਼ਕਲ ਅਤੇ ਖ਼ਤਰਨਾਕ ਫ਼ੈਸਲਾ ਹੋਵੇਗਾ।

ਅਰਨੈਸਟੀਨਜ਼ ਤੁਹਾਡੇ ਸਿਰ ਉਤੇ ਛੱਤ, ਇਕ ਬਿਸਤਰ, ਬੁਨਿਆਦੀ ਲੋੜਾਂ, ਕੌਂਸਲਿੰਗ ਅਤੇ ਹੋਰ ਸਹਾਇਕ ਸੇਵਾਵਾਂ ਮੁਹੱਈਆ ਕਰਾਉਂਦਾ ਹੈ, ਜੋ ਮੁਫ਼ਤ ਅਤੇ ਗੁਪਤ ਹਨ।

ਸੰਕਟ ਕਾਲੀਨ ਲਾਈਨ (ਨੰਬਰ): 416-746-3701 ਅਤੇ O ਦਬਾਉ

ਟੀ.ਟੀ.ਵਾਈ. ਲਾਈਨ (ਨੰਬਰ): 416-746-3716

ਈਮੇਲ: contact@ernestines.ca

ਤੁਸੀਂ ਅਸਾਲਟਡ ਵਿਮੈਨਜ਼ (ਪੀੜਤ ਔਰਤਾਂ ਦੀ) ਹੈਲਪਲਾਈਨ ਵਿਖੇ ਵੀ ਸੰਪਰਕ ਕਰ ਸਕਦੇ ਹੋ:

 • ਜੀ.ਟੀ.ਏ.: 416-863-0511
 • ਟੌਲ ਫ਼੍ਰੀ (ਓਨਟਾਰੀਓ): 1-866-863-0511
 • 1-866-863-7868 ਟੀ.ਟੀ.ਵਾਈ.
 • #ਸੇਫ: #7233 ਤੁਹਾਡੇ ਮੋਬਾਈਲ ਫੋਨ ਉਤੇ

ਸ਼ੋਸ਼ਣ ਦੀਆਂ ਨਿਸ਼ਾਨੀਆਂ

ਕਿਸੇ ਰਿਸ਼ਤੇ ਵਿਚ ਹਿੰਸਾ ਸਮਾਂ ਪੈ ਕੇ ਜਾਂ ਅਚਾਨਕ ਹੋ ਸਕਦੀ ਹੈ। ਕੀ ਤੁਹਾਡੇ ਰਿਸ਼ਤੇ ਵਿਚ ਸ਼ੋਸ਼ਣ ਦੇ ਇਨ੍ਹਾਂ ਲੱਛਣਾਂ ਵਿਚੋਂ ਕੋਈ ਹੈ?

 • ਸਰੀਰਕ ਸ਼ੋਸ਼ਣ, ਜਿਸ ਵਿਚ ਥੱਪੜ ਮਾਰਨਾ, ਕੁੱਟ-ਮਾਰ, ਕੁਝ ਚੁਭੋਣਾ, ਧੱਕਾ ਦੇਣਾ, ਘੁੱਟਣਾ ਆਦਿ ਵੀ ਸ਼ਾਮਲ ਹੈ
 • ਕਿਸੇ ਹਥਿਆਰ/ ਚੀਜ਼ ਨਾਲ ਕੁੱਟਣਾ
 • ਬੱਚਿਆਂ ਨੂੰ ਸਰੀਰਕ ਸੱਟ ਮਾਰਨੀ
 • ਕਾਮੁਕ ਸ਼ੋਸ਼ਣ/ ਬਲਾਤਕਾਰ
 • ਬੱਚਿਆਂ ਨੂੰ ਧਮਕਾਉਣਾ
 • ਬੱਚਿਆਂ ਦੀ ਭਲਾਈ ਨਾ ਕਰਨਾ
 • ਪਰਿਵਾਰਕ ਪਾਲਤੂ ਜਾਨਵਰਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣਾ*
 • ਅਪਮਾਨ ਅਤੇ ਬੇਇੱਜ਼ਤੀ ਕਰਨੀ
 • ਇਕੱਲਾ ਅਤੇ ਬੰਦ ਕਰ ਕੇ ਰੱਖਣਾ
 • ਭਾਵਨਾਤਮਕ, ਮਾਨਸਿਕ ਅਤੇ ਜ਼ੁਬਾਨੀ ਸ਼ੋਸ਼ਣ
 • ਧਮਕਾਉਣ ਵਾਲੀ ਭਾਸ਼ਾ
 • ਤਣਾਅ ਵਾਲੀ ਬਹਿਸਬਾਜ਼ੀ
 • ਭਾਵਨਾਤਮਕ ਜਾਂ ਵਿੱਤੀ ਸਹਾਰਾ ਬੰਦ ਕਰਨਾ
 • ਦੋਸਤਾਨਾ ਅਤੇ ਪਰਿਵਾਰਕ ਸਬੰਧਾਂ ਨੂੰ ਕੰਟਰੋਲ ਕਰਨ ਜਾਂ ਤੋੜਨ ਦੀਆਂ ਕੋਸ਼ਿਸ਼ਾਂ
 • ਦੂਜੇ ਦੋਸਤਾਂ ਅਤੇ ਪਰਿਵਾਰ ਪ੍ਰਤੀ ਦੁਸ਼ਮਣੀ ਵਧਾਉਣਾ

*ਆਪਣੇ ਸ਼ੋਸ਼ਣ ਕਰਨ ਵਾਲੇ ਸਾਥੀ ਨੂੰ ਛੱਡਣ ਵਾਲੀਆਂ ਓਨਟਾਰੀਓ ਨਾਲ ਸਬੰਧਤ ਜਿਨ੍ਹਾਂ ਔਰਤਾਂ ਦਾ ਸਰਵੇਖਣ ਕੀਤਾ ਗਿਆ ਉਨ੍ਹਾਂ ਵਿਚੋਂ 61% ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਥੀ ਨੇ ਇਕ ਪਾਲਤੂ ਜਾਨਵਰ ਨੂੰ ਮਾਰਿਆ ਸੀ ਜਾਂ ਉਸ ਦੀ ਵੱਢ-ਟੁੱਕ ਕੀਤੀ ਸੀ (ਓ.ਏ.ਪੀ.ਸੀ.ਏ.) 

ਜੇ ਤੁਹਾਨੂੰ ਆਪਣੇ ਰਿਸ਼ਤੇ ਵਿਚ ਅਜਿਹੇ ਕਿਸੇ ਵੀ ਲੱਛਣ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਾਨੂੰ ਕਾਲ ਕਰੋ 416-746-3701, ਟੀ.ਟੀ.ਵਾਈ 416-746-3716. ਅਸੀਂ ਮਦਦ ਕਰ ਸਕਦੇ ਹਾਂ।

 

ਆਮ ਪੁੱਛੇ ਜਾਂਦੇ ਸਵਾਲ

1. ਅਰਨੈਸਟੀਨਜ਼ ਵਿਮੈਨਜ਼ ਸ਼ੈਲਟਰ ਵਿਖੇ ਕੌਣ ਆ ਸਕਦਾ ਹੈ?

ਕੋਈ ਵੀ ਔਰਤ ਅਤੇ ਉਸ ਦੇ ਬੱਚੇ, ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੋਵੇ, ਅਰਨੈਸਟੀਨਜ਼ ਵਿਖੇ ਆ ਸਕਦੇ ਹਨ। ਜੇ ਤੁਸੀਂ ਸ਼ੈਲਟਰ ਦੇ ਨੇੜੇ ਰਹਿੰਦੇ ਹੋ ਤਾਂ ਤੁਹਾਡੀ ਕੋਈ ਹੋਰ ਸ਼ੈਲਟਰ ਲੱਭਣ ਵਿਚ ਮਦਦ ਕੀਤੀ ਜਾਵੇਗੀ।

2. ਕੀ ਮੈਂ ਆਪਣੇ 15 ਸਾਲ ਦੇ ਪੁੱਤਰ ਨੂੰ ਲਿਆ ਸਕਦੀ ਹਾਂ?

ਹਾਂ, ਬਿਲਕੁਲ। ਅਰਨੈਸਟੀਨਜ਼ ਵਿਖੇ 18 ਸਾਲ ਤੱਕ ਦੀ ਉਮਰ ਦੇ ਮੁੰਡੇ ਆਪਣੀ ਮਾਂ ਨਾਲ ਆ ਸਕਦੇ ਹਨ।

2. ਅਰਨੈਸਟੀਨਜ਼ ਵਿਖੇ ਰਹਿਣ ਦੀ ਕੀ ਕੀਮਤ ਅਦਾ ਕਰਨੀ ਪੈਂਦੀ ਹੈ?

ਅਰਨੈਸਟੀਨਜ਼  ਵਿਖੇ ਠਹਿਰਨ ਦੀ ਕੋਈ ਕੀਮਤ ਨਹੀਂ ਲਈ ਜਾਂਦੀ।

3. ਅਰਨੈਸਟੀਨਜ਼ ਵਿਖੇ ਔਰਤਾਂ ਅਤੇ ਬੱਚੇ ਕਿੰਝ ਆਉਂਦੇ ਹਨ?

ਕੁਝ ਔਰਤਾਂ ਪੁਲੀਸ ਜਾਂ ਕਿਸੇ ਹਸਪਤਾਲ ਵੱਲੋਂ ਰੈਫਰ ਕੀਤੇ ਜਾਣ ਉਤੇ ਆਉਂਦੀਆਂ ਹਨ। ਹੋਰ ਇੰਟਰਨੈੱਟ ਉਤੇ ਸੂਚਨਾ ਲਈ ਤਲਾਸ਼ (ਸਰਚ) ਕਰ ਲੈਂਦੀਆਂ ਹਨ, ਜਾਂ ਸਾਡੀ ਐਮਰਜੈਂਸੀ ਫੋਨ ਲਾਈਨ ਉਤੇ ਕਾਲ ਕਰ ਲੈਂਦੀਆਂ ਹਨ, ਕੁਝ ਔਰਤਾਂ ਨੂੰ ਅਰਨੈਸਟੀਨਜ਼ ਦੀਆਂ ਸੇਵਾਵਾਂ ਤੋਂ ਜਾਣੂੰ ਕਿਸੇ ਦੋਸਤ ਜਾਂ ਰਿਸ਼ਤੇਦਾਰ ਤੋਂ ਇਸ ਦਾ ਪਤਾ ਲੱਗਦਾ ਹੈ। ਜੇ ਕੋਈ ਔਰਤ ਅਰਨੈਸਟੀਨਜ਼ ਵਿਖੇ ਕਾਲ ਕਰਦੀ ਹੈ ਅਤੇ ਇਥੇ ਥਾਂ ਉਪਲਬਧ ਹੋਵੇ ਤਾਂ ਸਾਡਾ ਸਟਾਫ ਉਸ ਦੀ ਸ਼ੈਲਟਰ ਦੀ ਸੁਰੱਖਿਆ ਹਾਸਲ ਕਰਨ ਦੀ ਵਿਉਂਤ ਉਲੀਕਣ ਵਿਚ ਮਦਦ ਕਰਦਾ ਹੈ।

4. ਜੇ ਅਰਨੈਸਟੀਨਜ਼ ਵਿਖੇ ਥਾਂ ਉਪਲਬਧ ਨਾ ਹੋਵੇ ਤਾਂ?

ਕੌਂਸਲਰ ਵੱਲੋਂ ਤੁਹਾਡੀ ਹੋਰ ਕੋਈ ਸ਼ੈਲਟਰ ਲੱਭਣ ਵਿਚ ਮਦਦ ਕੀਤੀ ਜਾਵੇਗੀ, ਜਿਸ ਵਿਚ ਥਾਂ ਹੋ ਸਕਦੀ ਹੈ।

5. ਮੈਂ ਕਿੰਨਾ ਚਿਰ ਇਥੇ ਰਹਿ ਸਕਦੀ ਹਾਂ?

ਤੁਹਾਡੇ ਇਥੇ ਰਹਿਣ ਦਾ ਸਮਾਂ ਤੁਹਾਡੀਆਂ ਲੋੜਾਂ ਮੁਤਾਬਕ ਤੈਅ ਕੀਤਾ ਜਾਵੇਗਾ।

6. ਕੀ ਮੈਂ ਆਪਣੇ ਪਾਲਤੂ ਜਾਨਵਰਾਂ ਨੂੰ ਨਾਲ ਲਿਆ ਸਕਦੀ ਹਾਂ?

ਜਾਨਵਰਾਂ ਨੂੰ ਸ਼ੈਲਟਰ ਵਿਚ ਠਹਿਰਨ ਦੀ ਇਜਾਜ਼ਤ ਨਹੀਂ ਹੈ, ਬਸ਼ਰਤੇ ਇਹ ਇਕ ਰਜਿਸਟਰਡ ਸਰਵਿਸ ਕੁੱਤਾ ਹੋਵੇ, ਪਰ ਅਰਨੈਸਟੀਨਜ਼ ਵੱਲੋਂ ਸੇਫ ਪੈੱਟ ਨਾਲ ਮਿਲ ਕੇ ਤੁਹਾਡੇ ਪਾਲਤੂ ਜਾਨਵਰ ਲਈ ਇਕ ਸੰਭਾਲ ਕਰਨ ਵਾਲੀ ਥਾਂ ਲੱਭ ਲਈ ਜਾਵੇਗੀ। ਤੁਹਾਡੇ ਪਾਲਤੂ ਜਾਨਵਰ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ ਅਤੇ ਅਜਿਹਾ ਵਾਲੰਟੀਅਰਜ਼ ਵੱਲੋਂ ਕੀਤਾ ਜਾਵੇਗਾ।

7. ਹਾਲੇ ਮੇਰੇ ਕੋਲ ਇਕ ਲਿਵ-ਇਨ ਸਪੋਰਟ ਪਰਸਨ ਹੈ, ਮੈਂ ਉਦੋਂ ਤੱਕ ਆਪਣੀ ਸ਼ੋਸ਼ਣ ਵਾਲੀ ਸਥਿਤੀ ਨੂੰ ਨਹੀਂ ਛੱਡ ਸਕਦੀ ਜਦੋਂ ਤੱਕ ਉਹ ਮੇਰੇ ਨਾਲ ਨਹੀਂ ਆਉਂਦੀ?

ਹਾਂ, ਤੁਹਾਡੀ ਸਪੋਰਟ ਪਰਸਨ ਤੁਹਾਡੇ ਨਾਲ ਆ ਸਕੇਗੀ ਅਤੇ ਈ.ਡਬਿਲਊ.ਐਸ. ਵਿਖੇ ਠਹਿਰ ਸਕੇਗੀ।

Did you find apk for android? You can find new Free Android Games and apps.